ਵਿਧਾਨਸਭਾ ਚੋਣਾਂ ਵਿੱਚ ਜਿੱਥੇ ਹਰ ਪਾਸੇ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚਲੀ ਉੱਥੇ ਹੀ ਜਲੰਧਰ ਉੱਤਰੀ ਹਲਕੇ ਵਿਚੋਂ ਭਾਰੀ ਬਹੁਮੱਤ ਨਾਲ ਨਾਲ ਜਿੱਤ ਹਾਸਿਲ ਕਰਨ ਵਾਲੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਅੱਜ ਹਰਦੀਪ ਨਗਰ ਵਿਚ ਪਹੁੰਚ ਕੇ ਲੋਕਾਂ ਦਾ ਧੰਨਵਾਦ ਕੀਤਾ।ਹਰਦੀਪ ਨਗਰ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਸਰਦਾਰ ਸੂਬਾ ਸਿੰਘ ਦੇ ਘਰ ਵਿਚ ਪਹੁੰਚੇ ਵਿਧਾਇਕ ਬਾਵਾ ਹੈਨਰੀ ਦਾ ਮੁਹੱਲਾ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਬਾਵਾ ਹੈਨਰੀ ਨੇ ਲੋਕਾਂ ਦੀਆਂ ਸਮਸਿਆਵਾਂ ਸੁਣੀਆ ਅਤੇ ਓਹਨਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ।ਸ਼੍ਰੀ ਬਾਵਾ ਜੀ ਨੇ ਕਿਹਾ ਕਿ ਇਲਾਕੇ ਦੇ ਰਹਿੰਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ।ਅਤੇ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ।ਜਲੰਧਰ ਉੱਤਰੀ ਵਿਚੋਂ ਨਸ਼ੇ ਨੂੰ ਜੜੋਂ ਖ਼ਤਮ ਕੀਤਾ ਜਾਵੇਗਾ।ਇਸ ਮੌਕੇ ਕੌਂਸਲਰ ਨਿਰਮਲ ਸਿੰਘ ਨਿੰਮਾ, ਪ੍ਰਧਾਨ ਸ. ਸੂਬਾ ਸਿੰਘ, ਚੇਅਰਮੈਨ ਸ਼੍ਰੀ ਰਾਕੇਸ਼ ਸਰੋਆ,ਖ਼ਜ਼ਾਨਚੀ ਸ:ਦਰਸ਼ਨ ਸਿੰਘ ਧੰਜੂ,ਵਾਇਸ ਪ੍ਰਧਾਨ ਸ:ਗੁਰਵਿੰਦਰ ਸਿੰਘ ਬਿੱਟੂ, ਸ: ਕਸ਼ਮੀਰ ਸਿੰਘ,ਸ:ਕਾਬਲ ਸਿੰਘ,ਸ: ਕੁਲਵਿੰਦਰ ਸਿੰਘ, ਰਣਜੀਤ ਸਿੰਘ ਰਾਜੂ,ਸੋਨੂ,ਹੈਪੀ, ਸੰਜੇ ਗੋਇਲ,ਡਾਕਟਰ ਹਰਵਿੰਦਰ ਸਿੰਘ,ਪ੍ਰਵੀਨ ਗੈਦ ਅਤੇ ਸਮੂਹ ਹਰਦੀਪ ਨਗਰ ਨਿਵਾਸੀ ਮੌਜੂਦ ਸਨ
Jalandhar Khabarnama Just another WordPress site